Text Practice Mode
ਪੰਜਾਬੀ ਟਾਈਪਿੰਗ
created Nov 17th 2021, 03:16 by Darbara
1
409 words
1 completed
0
Rating visible after 3 or more votes
00:00
ਮੂੰਹੋਂ ਮੂੰਹੀਂ ਚਲਦੀਆਂ ਇਹ ਕਹਾਣੀਆਂ ਕਈ ਪੀੜੀਆਂ ਦਾ ਸਫ਼ਰ ਕਰਦੀਆਂ ਹੋਈਆਂ ਕਲੀਆਂ ਆ ਰਹੀਆਂ ਹਨ। ਕੰਮ ਕਾਜ ਤੋਂ ਵਿਹਲੇ ਹੋ ਕੇ ਸਰਦੀ ਵਿਚ ਧੁੱਪ ਦਾ ਨਿੱਘ ਮਾਣਦਿਆਂ ਗਰਮੀ ਵਿਚ ਦਿਨੇ ਬੋਹੜਾਂ-ਪਿੱਪਲਾਂ ਦੀਆਂ ਛਾਵਾਂ ਹੇਠ ਬੈਠਦਿਆਂ ਅਤੇ ਰਾਤੀ ਚੰਨ ਦੀ ਚਾਨਣੀ ਵਿਚ ਝੁਰਮਟ ਪਾ ਕੇ ਜੁੜਦਿਆਂ ਹੋਇਆਂ ਪੰਜਾਬੀ ਲੋਕ-ਕਹਾਣੀਆਂ ਦਾ ਰਸ ਮਾਣਦੇ ਸਨ ਅਤੇ ਹੁਣ ਵੀ ਮਾਣ ਰਹੇ ਹਨ। ਅੱਜ ਵੀ ਪਿੰਡਾਂ ਵਿਚ ਰਾਤੀਂ ਮਾਵਾਂ-ਦਾਦੀਆਂ ਆਪਣਿਆਂ ਪੁੱਤਾਂ- ਪੋਤਰਿਆਂ ਨੂੰ ਲੋਕ-ਕਹਾਣੀਆਂ ਸੁਣਾ ਸੁਣਾ ਸੁਆਉਂਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਮੁੱਖ ਆਸ਼ਾ ਸਰੋਤਿਆਂ ਨੂੰ ਕਹਾਣੀ-ਰਸ ਪ੍ਰਦਾਨ ਕਰਨਾ ਹੁੰਦਾ ਹੈ। ਅੱਗੋਂ ਕੀ ਹੋਇਆ ? ਦਾ ਪ੍ਰਸ਼ਨ ਕਹਾਣੀ ਦੇ ਅਰੰਭ ਤੋਂ ਲੈ ਕੇ ਅੰਤ ਤਕ ਉਤਸੁਕਤਾ ਪੈਦਾ ਕਰੀ ਰੱਖਦਾ ਹੈ। ਇਨ੍ਹਾਂ ਵਿਚ ਘਟਨਾਵਾਂ ਦੀ ਭਰਮਾਰ, ਪਰਾ-ਸਰੀਰਕ ਅੰਸ਼ਾਂ ਦੀ ਬਹੁਲਤਾ ਤੇ ਸੁਖਾਂਤ ਦੀ ਪ੍ਰਧਾਨਤਾ ਪਾਈ ਜਾਂਦੀ ਹੈ। ਇਨ੍ਹਾਂ ਦੇ ਪਾਤਰ ਜਾਂ ਤਾਂ ਰਾਜੇ-ਰਾਣੀਆਂ ਹੁੰਦੇ ਹਨ ਜਾਂ ਪਸ਼ੂ-ਪੰਛੀ। ਇਨ੍ਹਾਂ ਦੀ ਉਘੜਵੀਂ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਨ੍ਹਾਂ ਦੀ ਬੋਲੀ ਆਮ ਬੋਲ-ਚਾਲ ਦੀ ਹੁੰਦੀ ਹੈ ਜਿਸ ਵਿਚ ਸਮੇਂ ਸਮੇਂ ਲੋੜੀਂਦੀ ਤਬਦੀਲੀ ਆਉਂਦੀ ਰਹੀ ਹੈ। ਸਮੁੱਚੇ ਤੌਰ `ਤੇ ਰੂਪਕ ਪੱਖੋਂ ਇਹ ਕਹਾਣੀਆਂ ਅਜੋਕੀ ਨਿੱਕੀ ਕਹਾਣੀ ਦੀ ਤਕਨੀਕ ਤੇ ਕਾਫ਼ੀ ਹੱਦ ਤਕ ਪੁਰੀਆਂ ਉਤਰਦੀਆਂ ਹਨ। ਜਿੱਥੋਂ ਤਕ ਵਿਸ਼ੇ ਦਾ ਸਬੰਧ ਹੈ ਇਹ ‘ਅੰਤ ਭਲੇ ਦਾ ਭਲਾ ਦੇ ਵਿਚਾਰ ਦੀਆਂ ਧਾਰਨੀ, ਸਿੱਖਿਆਦਾਇਕ, ਵਿਸ਼ੇਸ਼ ਕਰ ਕੇ ਸਦਾਚਾਰਕ ਸਿੱਖਿਆ ਦੇਣ ਵਾਲੀਆਂ ਹੁੰਦੀਆਂ ਹਨ। ਡਾ. ਹਰਨਾਮ ਸਿੰਘ ਸ਼ਾਨ ਅਨੁਸਾਰ “ਇਹ ਕਹਾਣੀਆਂ, ਸਮੁੱਚੇ ਤੇ ਸਰਬ-ਸੰਮਤੀ ਜੀਵਨ-ਤਜਰਬੇ ਦਾ ਫਲ ਹਨ। ਇਹ ਸਾਡੀ ਧਾਰਮਕ ਤੇ ਸਭਿਆਚਾਰਕ, ਇਤਿਹਾਸਕ ਤੇ ਭੂਗੋਲਿਕ, ਵਿਅਕਤੀਗਤ ਤੇ ਸਮਾਜਕ, ਆਰਥਕ ਤੇ ਰਾਜਨੀਤਕ ਅਵੱਸਥਾ ਦੇ ਚਿੱਤਰ ਹਨ। ਪੰਜਾਬੀ ਕਹਾਣੀ ਦਾ ਜਨਮ ਲਿਖਤੀ ਰੂਪ ਵਿਚ “ਪੁਰਾਤਨ ਜਨਮ ਸਾਖੀ ਵਿਚ ਵੇਖਿਆ ਜਾ ਸਕਦਾ ਹੈ। ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਤ ਘਟਨਾਵਾਂ ਨੂੰ ਅੰਕਿਤ ਕੀਤਾ ਗਿਆ। ਭਾਵੇਂ ਇਸ ਪੁਸਤਕ ਦਾ ਮੰਤਵ ਕਹਾਣੀ-ਰਸ ਦੇਣਾ ਨਹੀਂ, ਫਿਰ ਵੀ ਇਸ ਵਿਚ ਵਰਣਿਤ ਘਟਨਾਵਾਂ ਨਿੱਕੀਆਂ ਕਹਾਣੀਆਂ ਹੋ ਨਿੱਬੜੀਆਂ ਹਨ। ਉਦਾਹਰਣ ਵਜੋਂ ਪਿਤਾ ਜੀ ਨਾਲ ਮੇਲ’ ਅਤੇ ‘ਖੇਤ ਹਰਿਆ ਸਿਰਲੇਖਾਂ ਹੇਠਾਂ ਲਿਖੀਆਂ ਸਾਖੀਆਂ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ। ਪੁਰਾਤਨ ਜਨਮ ਸਾਖੀ ਤੋਂ ਛੁੱਟ ਕਈ ਹੋਰ ਵੀ ਅਜਿਹੀਆਂ ਪੁਸਤਕਾਂ ਗਿਣੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿਚ ਮਹਾਂਪੁਰਖਾਂ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਅ ਕਹਾਣੀਆਂ ਦੇ ਰੂਪ ਬਣ ਗਏ ਹਨ। ਇਸ ਸਿਲਸਿਲੇ ਵਿਚ ਸਿੱਖਾਂ ਦੀ ਭਗਤਮਾਲਾ ਅਤੇ “ਸਾਖੀਆਂ ਭਗਤਾਂ ਦੀਆਂ ਵਰਣਨਯੋਗ ਹਨ। ਪੰਜਾਬ ਵਿਚ ਅੰਗਰੇਜ਼ੀ ਰਾਜ ਦੇ ਸਥਾਪਤ ਹੋਣ ਨਾਲ ਪੰਜਾਬੀ ਕਹਾਣੀ ਨੂੰ ਨਵਾਂ ਰੂਪ ਹਿਣ ਕਰਨ ਦਾ ਅਵਸਰ ਮਿਲਿਆ। ਉਨੀਵੀਂ ਸਦੀ ਦੇ ਅੱਧ ਵਿਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਵਿਚ ਆਪਣੇ ਪੈਰ ਜਮਾ ਲਏ ਤਾਂ ਉਨ੍ਹਾਂ ਨੇ ਇਥੇ ਈਸਾਈ ਮਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਮੰਤਵ-ਪੂਰਤੀ ਲਈ ਉਨ੍ਹਾਂ ਨੇ ਕਈ ਥਾਵਾਂ ‘ਤੇ ਆਪਣੇ ਪ੍ਰਚਾਰ-ਕੇਂਦਰ ਸਥਾਪਤ ਕੀਤੇ। ਪੰਜਾਬ ਵਿਚ ਲੁਧਿਆਣਾ ਇਕ ਅਜਿਹਾ ਕੇਂਦਰ ਸੀ।
saving score / loading statistics ...